ਮਨੋਰਥ
ਪੰਜਾਬੀ ਵਿਰਸਾ ਟਰੱਸਟ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸੰਭਾਲਣਾ, ਇਸ ਦਾ ਪਸਾਰ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣਾ ਹੈ।
ਸੋਚ
ਸਾਡੀ ਸੋਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਮੌਲਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦਿਆਂ ਇੱਕ ਅਜਿਹਾ ਸਾਹਿਤਕ ਤੇ ਸੱਭਿਆਚਾਰਕ ਮੰਚ ਸਿਰਜਣ ਦੀ ਹੈ, ਜਿੱਥੇ ਨਵੇਂ ਵਿਚਾਰਾਂ, ਸਿਰਜਣਾਤਮਕਤਾ ਅਤੇ ਨਿਰਪੱਖ ਸੰਵਾਦ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲੇ।
ਟੀਚਾ
ਸਾਡਾ ਭਵਿੱਖੀ ਟੀਚਾ ‘ਧਰਤੀ ਦਾ ਸੂਰਜ’ ਦੇ ਡਿਜੀਟਲ ਮੰਚ ਰਾਹੀਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਆਵਾਜ਼ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣਾ ਅਤੇ ਪੰਜਾਬੀ ਪੱਤਰਕਾਰੀ ਤੇ ਸਾਹਿਤ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਾ ਹੈ।
ਧਰਤੀ ਦਾ ਸੂਰਜ
‘ਧਰਤੀ ਦਾ ਸੂਰਜ’ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਇੱਕ ਸਾਹਿਤਕ ਮੰਚ ਹੈ। ਇਸ ਦਾ ਉਦੇਸ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣਾ ਅਤੇ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨਾ ਹੈ। ਇਹ ਮੰਚ ਕਵਿਤਾ, ਕਹਾਣੀ, ਲੇਖ, ਸਾਹਿਤਕ ਸਮੀਖਿਆਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਪਾਠਕਾਂ ਤੱਕ ਪਹੁੰਚਾਉਂਦਾ ਹੈ। ‘ਧਰਤੀ ਦਾ ਸੂਰਜ’ ਨਵੇਂ ਅਤੇ ਸਥਾਪਿਤ ਲੇਖਕਾਂ ਨੂੰ ਆਪਣੀ ਕਲਮ ਰਾਹੀਂ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦੇ ਡਿਜੀਟਲ ਮੰਚ ਰਾਹੀਂ ਪੰਜਾਬੀ ਸਾਹਿਤ ਨੂੰ ਦੁਨੀਆ ਭਰ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਪੰਜਾਬੀ ਬੋਲੀ, ਪੰਜਾਬੀ ਵਿਰਸਾ ਅਤੇ ਪੰਜਾਬੀਅਤ ਦੀ ਰੌਸ਼ਨੀ ਸਦਾ ਚਮਕਦੀ ਰਹੇ।
Watch How We Work
‘ਧਰਤੀ ਦਾ ਸੂਰਜ’ ਦੇ ਸੰਪਾਦਕਾਂ ਨਾਲ ਜਾਣ-ਪਛਾਣ
ਆਸ਼ਾ ਸ਼ਰਮਾ
ਆਸ਼ਾ ਸ਼ਰਮਾ ਜੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਨਾਲ ਸਬੰਧਤ ਹਨ। ਉਨ੍ਹਾਂ ਨੇ ਐਮ.ਏ. ਅੰਗਰੇਜ਼ੀ ਅਤੇ ਬੀ.ਐੱਡ. ਦੀ ਪੜ੍ਹਾਈ ਕਰਨ ਉਪਰੰਤ ਅਧਿਆਪਕਾ ਵਜੋਂ ਸੇਵਾ ਨਿਭਾਈ। ਉਹ ਪੰਜਾਬੀ ਸੱਭਿਆਚਾਰ ਦੀ ਪ੍ਰਸਿੱਧ ਸਟੇਜ ਸੰਚਾਲਕਾ ਅਤੇ ਰੇਡੀਓ ਕਲਾਕਾਰ ਹਨ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦਿਆਂ ਵੀ ਉਹ ਪੰਜਾਬੀ ਮਾਂ-ਬੋਲੀ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਕਰ ਰਹੇ ਹਨ। ਮਿੱਠਾ ਬੋਲ, ਨਿਮਰ ਸੁਭਾਅ ਅਤੇ ਪੰਜਾਬੀਅਤ ਪ੍ਰਤੀ ਪਿਆਰ ਉਨ੍ਹਾਂ ਦੀ ਵਿਸ਼ੇਸ਼ ਪਹਿਚਾਣ ਹੈ।
ਗੁਰਮੀਤ ਸਿੰਘ ਪਲਾਹੀ
ਗੁਰਮੀਤ ਸਿੰਘ ਪਲਾਹੀ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਸਾਹਿਤਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਹਾਣੀ, ਕਵਿਤਾ, ਲੇਖ ਅਤੇ ਡਾਇਰੀ ਸਾਹਿਤ ਦਾ ਵਿਸ਼ੇਸ਼ ਸਥਾਨ ਹੈ। ਉਹ ਮਾਸਿਕ ਪੱਤਰ ‘ਧਰਤੀ ਦਾ ਸੂਰਜ’ ਅਤੇ ਆਨਲਾਈਨ ਅਖ਼ਬਾਰ ‘ਅੱਜ ਦਾ ਪੰਜਾਬ’ ਦੇ ਮੁੱਖ ਸੰਪਾਦਕ ਵਜੋਂ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੀਆਂ ਲਿਖਤਾਂ ਸਮਾਜਿਕ ਸਰੋਕਾਰਾਂ, ਪੰਜਾਬੀ ਸੱਭਿਆਚਾਰ ਅਤੇ ਲੋਕ-ਜੀਵਨ ਨਾਲ ਡੂੰਘੀ ਸਾਂਝ ਪਾਉਂਦੀਆਂ ਹਨ। ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ।
ਪ੍ਰਸੰਸਾ ਪੱਤਰ

“ਧਰਤੀ ਦਾ ਸੂਰਜ” ਇੱਕ ਵਿਲੱਖਣ ਮੈਗਜ਼ੀਨ ਹੈ, ਜੋ ਪ੍ਰਸਿੱਧ ਲੇਖਕ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ’ਚ ਨਵੇਂ ਮੀਲ ਪੱਥਰ ਸਿਰਜ ਰਿਹਾ ਹੈ।
-ਸਤਨਾਮ ਸਿੰਘ ਮਾਣਕ

“ਧਰਤੀ ਦਾ ਸੂਰਜ” ਪੰਜਾਬ, ਪੰਜਾਬੀ, ਪੰਜਾਬੀਅਤ ਦਾ ਦਰਪਨ ਹੈ ।
-(ਪ੍ਰੋ:) ਗੁਰਭਜਨ ਗਿੱਲ

“ਧਰਤੀ ਦਾ ਸੂਰਜ” ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਦੀ ਗੱਲ ਕਰਦਾ ਹੈ।
ਬਲਿਹਾਰ ਸਿੰਘ ਰੰਧਾਵਾ

ਨਵੇਂ ਲੇਖਕਾਂ ਦੀਆਂ ਰਚਨਾਵਾਂ “ਧਰਤੀ ਦਾ ਸੂਰਜ ਦੀ ਪਹਿਲ ਹਨ”